Page 874- Gond Naamdayv ji- ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥ Chanting the Name of the Lord, Har, Har, all doubts are dispelled. ਹਰਿ ਕੋ ਨਾਮੁ ਲੈ ਊਤਮ ਧਰਮਾ ॥ Chanting the Name of the Lord is the highest religion. ਹਰਿ ਹਰਿ ਕਰਤ ਜਾਤਿ ਕੁਲ ਹਰੀ ॥ Chanting the Name of the Lord, Har, Har, erases social classes and ancestral pedigrees. ਸੋ ਹਰਿ ਅੰਧੁਲੇ ਕੀ ਲਾਕਰੀ ॥੧॥ The Lord is the walking stick of the blind. ||1|| ਹਰਏ ਨਮਸਤੇ ਹਰਏ ਨਮਹ ॥ I bow to the Lord, I humbly bow to the Lord. ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥ Chanting the Name of the Lord, Har, Har, you will not be tormented by the Messenger of Death. ||1||Pause|| ਹਰਿ ਹਰਨਾਕਸ ਹਰੇ ਪਰਾਨ ॥ The Lord took the life of Harnaakhash, ਅਜੈਮਲ ਕੀਓ ਬੈਕੁੰਠਹਿ ਥਾਨ ॥ And gave Ajaamal a place in heaven. ਸੂਆ ਪੜਾਵਤ ਗਨਿਕਾ ਤਰੀ ॥ Teaching a parrot to speak the Lord's Name, Ganika the prostitute was saved. ਸੋ ਹਰਿ ਨੈਨਹੁ ਕੀ ਪੂਤਰੀ ॥੨॥ That Lord is the light of my eyes. ||2|| ਹਰਿ ਹਰਿ ਕਰਤ ਪੂਤਨਾ ਤਰੀ ॥ Chanting the Name of the Lord, Har, Har, Pootna was saved, ਬਾਲ ਘਾਤਨੀ ਕਪਟਹਿ ਭਰੀ ॥ Even though she was a deceitful child-killer. ਸਿਮਰਨ ਦ੍ਰੋਪਦ ਸੁਤ ਉਧਰੀ ॥ Contemplating the Lord, Dropadi was saved. ਗਊਤਮ ਸਤੀ ਸਿਲਾ ਨਿਸਤਰੀ ॥੩॥ Gautam's wife, turned to stone, was saved. ||3|| ਕੇਸੀ ਕੰਸ ਮਥਨੁ ਜਿਨਿ ਕੀਆ ॥ The Lord, who killed Kaysee and Kans, ਜੀਅ ਦਾਨੁ ਕਾਲੀ ਕਉ ਦੀਆ ॥ Gave the gift of life to Kali. ਪ੍ਰਣਵੈ ਨਾਮਾ ਐਸੋ ਹਰੀ ॥ Prays Naam Dayv, such is my Lord; ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥ Meditating on Him, fear and suffering are dispelled. ||4||1||5|| ਗੋਂਡ ॥ Gond: ਭੈਰਉ ਭੂਤ ਸੀਤਲਾ ਧਾਵੈ ॥ One who chases after the god Bhairau, evil spirits and the goddess of smallpox, ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ Is riding on a donkey, kicking up the dust. ||1|| ਹਉ ਤਉ ਏਕੁ ਰਮਈਆ ਲੈਹਉ ॥ I take only the Name of the One Lord. ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ I have given away all other gods in exchange for Him. ||1||Pause|| ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ That man who chants 'Shiva, Shiva', and meditates on him, ਬਰਦ ਚਢੇ ਡਉਰੂ ਢਮਕਾਵੈ ॥੨॥ Is riding on a bull, shaking a tambourine. ||2|| ਮਹਾ ਮਾਈ ਕੀ ਪੂਜਾ ਕਰੈ ॥ One who worships the Great Goddess Maya ਨਰ ਸੈ ਨਾਰਿ ਹੋਇ ਅਉਤਰੈ ॥੩॥ Will be reincarnated as a woman, and not a man. ||3|| ਤੂ ਕਹੀਅਤ ਹੀ ਆਦਿ ਭਵਾਨੀ ॥ You are called the Primal Goddess. ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ At the time of liberation, where will you hide then? ||4|| ਗੁਰਮਤਿ ਰਾਮ ਨਾਮ ਗਹੁ ਮੀਤਾ ॥ Follow the Guru's Teachings, and hold tight to the Lord's Name, O friend. ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥ Thus prays Naam Dayv, and so says the Gita as well. ||5||2||6||