sikhi for dummies
Back

345.) Begumpura

Page 345- Gauri Ravidaas ji- ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ Raag Gauree, Padas Of Ravi Das Jee, Gauree Gwaarayree: ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ One Universal Creator God. Truth Is The Name. Creative Being Personified. By Guru’s Grace: ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ The company I keep is wretched and low, and I am anxious day and night; ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥ my actions are crooked, and I am of lowly birth. ||1|| ਰਾਮ ਗੁਸਈਆ ਜੀਅ ਕੇ ਜੀਵਨਾ ॥ O Lord, Master of the earth, Life of the soul, ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥ please do not forget me! I am Your humble servant. ||1||Pause|| ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥ Take away my pains, and bless Your humble servant with Your Sublime Love. ਚਰਣ ਨ ਛਾਡਉ ਸਰੀਰ ਕਲ ਜਾਈ ॥੨॥ I shall not leave Your Feet, even though my body may perish. ||2|| ਕਹੁ ਰਵਿਦਾਸ ਪਰਉ ਤੇਰੀ ਸਾਭਾ ॥ Says Ravi Das, I seek the protection of Your Sanctuary; ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥ please, meet Your humble servant - do not delay! ||3||1|| ਬੇਗਮ ਪੁਰਾ ਸਹਰ ਕੋ ਨਾਉ ॥ Baygumpura, ’the city without sorrow’, is the name of the town. ਦੂਖੁ ਅੰਦੋਹੁ ਨਹੀ ਤਿਹਿ ਠਾਉ ॥ There is no suffering or anxiety there. ਨਾਂ ਤਸਵੀਸ ਖਿਰਾਜੁ ਨ ਮਾਲੁ ॥ There are no troubles or taxes on commodities there. ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ There is no fear, blemish or downfall there. ||1|| ਅਬ ਮੋਹਿ ਖੂਬ ਵਤਨ ਗਹ ਪਾਈ ॥ Now, I have found this most excellent city. ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ There is lasting peace and safety there, O Siblings of Destiny. ||1||Pause|| ਕਾਇਮੁ ਦਾਇਮੁ ਸਦਾ ਪਾਤਿਸਾਹੀ ॥ God’s Kingdom is steady, stable and eternal. ਦੋਮ ਨ ਸੇਮ ਏਕ ਸੋ ਆਹੀ ॥ There is no second or third status; all are equal there. ਆਬਾਦਾਨੁ ਸਦਾ ਮਸਹੂਰ ॥ That city is populous and eternally famous. ਊਹਾਂ ਗਨੀ ਬਸਹਿ ਮਾਮੂਰ ॥੨॥ Those who live there are wealthy and contented. ||2|| ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ They stroll about freely, just as they please. ਮਹਰਮ ਮਹਲ ਨ ਕੋ ਅਟਕਾਵੈ ॥ They know the Mansion of the Lord’s Presence, and no one blocks their way. ਕਹਿ ਰਵਿਦਾਸ ਖਲਾਸ ਚਮਾਰਾ ॥ Says Ravi Das, the emancipated shoe-maker: ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ whoever is a citizen there, is a friend of mine. ||3||2||