Page 324- Gauri Kabeer ji- ਨਗਨ ਫਿਰਤ ਜੌ ਪਾਈਐ ਜੋਗੁ ॥ If Yoga could be obtained by wandering around naked, ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥ Then all the deer of the forest would be liberated. ||1|| ਕਿਆ ਨਾਗੇ ਕਿਆ ਬਾਧੇ ਚਾਮ ॥ What does it matter whether someone goes naked, or wears a deer skin, ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥ If he does not remember the Lord within his soul? ||1||Pause|| ਮੂਡ ਮੁੰਡਾਏ ਜੌ ਸਿਧਿ ਪਾਈ ॥ If the spiritual perfection of the Siddhas could be obtained by shaving the head, ਮੁਕਤੀ ਭੇਡ ਨ ਗਈਆ ਕਾਈ ॥੨॥ Then why haven't sheep found liberation? ||2|| ਬਿੰਦੁ ਰਾਖਿ ਜੌ ਤਰੀਐ ਭਾਈ ॥ If someone could save himself by celibacy, O Siblings of Destiny, ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥ Why then haven't eunuchs obtained the state of supreme dignity? ||3|| ਕਹੁ ਕਬੀਰ ਸੁਨਹੁ ਨਰ ਭਾਈ ॥ Says Kabeer, listen, O men, O Siblings of Destiny: ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥ Without the Lord's Name, who has ever found salvation? ||4||4||