Page 196 Tantra / Drugs are useless- Gauri Mahala 5- ਅਉਖਧ ਮੰਤ੍ਰ ਤੰਤ ਸਭਿ ਛਾਰੁ ॥ All medicines and remedies, mantras and tantras are nothing more than ashes. ਕਰਣੈਹਾਰੁ ਰਿਦੇ ਮਹਿ ਧਾਰੁ ॥੩॥ Enshrine the Creator Lord within your heart. ||3|| Page 265 No havan- Gauri Sukhmani Mahala 5- ਜਾਪ ਤਾਪ ਗਿਆਨ ਸਭਿ ਧਿਆਨ ॥ Chanting, intense meditation, spiritual wisdom and all meditations; ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ The six schools of philosophy and sermons on the scriptures; ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ The practice of Yoga and righteous conduct; ਸਗਲ ਤਿਆਗਿ ਬਨ ਮਧੇ ਫਿਰਿਆ ॥ The renunciation of everything and wandering around in the wilderness; ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ The performance of all sorts of works; ਪੁੰਨ ਦਾਨ ਹੋਮੇ ਬਹੁ ਰਤਨਾ ॥ Donations to charities and offerings of jewels to fire; ਸਰੀਰੁ ਕਟਾਇ ਹੋਮੈ ਕਰਿ ਰਾਤੀ ॥ Cutting the body apart and making the pieces into ceremonial fire offerings; ਵਰਤ ਨੇਮ ਕਰੈ ਬਹੁ ਭਾਤੀ ॥ Keeping fasts and making vows of all sorts ਨਹੀ ਤੁਲਿ ਰਾਮ ਨਾਮ ਬੀਚਾਰ ॥ none of these are equal to the contemplation of the Name of the Lord, ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥ O Nanak, if, as Gurmukh, one chants the Naam, even once. ||1|| Page 558 Yoga is useless- Vadhans Mahala 3- ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥ Even if one learns the Yogic postures of the Siddhas, and holds his sexual energy in check, ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ ॥੨॥ still, the filth of the mind is not removed, and the filth of egotism is not eliminated. ||2|| ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ ॥ This mind is not controlled by any other discipline, except the Sanctuary of the True Guru. ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨ ਜਾਇ ॥੩॥ Meeting the True Guru, one is transformed beyond description. ||3|| ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸਬਦਿ ਫਿਰਿ ਜੀਵੈ ਕੋਇ ॥ Prays Nanak, one who dies upon meeting the True Guru, shall be rejuvenated through the Word of the Guru's Shabad. ਮਮਤਾ ਕੀ ਮਲੁ ਉਤਰੈ ਇਹੁ ਮਨੁ ਹਛਾ ਹੋਇ ॥੪॥੧॥ The filth of his attachment and possessiveness shall depart, and his mind shall become pure. ||4||1|| Page 890 Bathing / Rituals are useless- Ramkali Mahala 5- ਤੀਰਥ ਨਾਇ ਨ ਉਤਰਸਿ ਮੈਲੁ ॥ Bathing at sacred shrines of pilgrimage, filth is not washed off. ਕਰਮ ਧਰਮ ਸਭਿ ਹਉਮੈ ਫੈਲੁ ॥ Religious rituals are all just egotistical displays. ਲੋਕ ਪਚਾਰੈ ਗਤਿ ਨਹੀ ਹੋਇ ॥ By pleasing and appeasing people, no one is saved. ਨਾਮ ਬਿਹੂਣੇ ਚਲਸਹਿ ਰੋਇ ॥੨॥ Without the Naam, they shall depart weeping. ||2|| Page 904 Astrologers- Ramkali Mahala 1- ਗਣਿ ਗਣਿ ਜੋਤਕੁ ਕਾਂਡੀ ਕੀਨੀ ॥ Calculating and counting, the astrologer draws the horoscope. ਪੜੈ ਸੁਣਾਵੈ ਤਤੁ ਨ ਚੀਨੀ ॥ He studies it and announces it, but he does not understand reality. ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ Understand, that the Word of the Guru's Shabad is above all. ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥ Do not speak of anything else; it is all just ashes. ||2|| Page 905 No Hatha Yoga- Ramkali Mahala 1- ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥ Practicing restraint by Hatha Yoga, the body wears away. ਵਰਤੁ ਤਪਨੁ ਕਰਿ ਮਨੁ ਨਹੀ ਭੀਜੈ ॥ The mind is not softened by fasting or austerities. ਰਾਮ ਨਾਮ ਸਰਿ ਅਵਰੁ ਨ ਪੂਜੈ ॥੧॥ Nothing else is equal to worship of the Lord's Name. ||1|| ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ ॥ Serve the Guru, O mind, and associate with the humble servants of the Lord. ਜਮੁ ਜੰਦਾਰੁ ਜੋਹਿ ਨਹੀ ਸਾਕੈ ਸਰਪਨਿ ਡਸਿ ਨ ਸਕੈ ਹਰਿ ਕਾ ਰਸੁ ਪੀਜੈ ॥੧॥ ਰਹਾਉ ॥ The tyrannical Messenger of Death cannot touch you, and the serpent of Maya cannot sting you, when you drink in the sublime essence of the Lord. Page 1043 Kundalini empty rituals- Maroo Mahala 1- ਨਿਉਲੀ ਕਰਮ ਭੁਇਅੰਗਮ ਭਾਠੀ ॥ Inner cleansing techniques, channeling the energy to raise the Kundalini to the Tenth Gate, ਰੇਚਕ ਕੁੰਭਕ ਪੂਰਕ ਮਨ ਹਾਠੀ ॥ inhaling, exhaling and holding the breath by the force of the mind - ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰ ਸਬਦ ਮਹਾ ਰਸੁ ਪਾਇਆ ॥੧੪॥ by empty hypocritical practices, Dharmic love for the Lord is not produced. Only through the Word of the Guru's Shabad is the sublime, supreme essence obtained. ||14|| Page 1263 River Baths- Malaar Mahala 4- ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥ The Ganges, the Jamunaa, the Godaavari and the Saraswati - these rivers strive for the dust of the feet of the Holy. ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥ Overflowing with their filthy sins, the mortals take cleansing baths in them; the rivers' pollution is washed away by the dust of the feet of the Holy. ||1|| ਤੀਰਥਿ ਅਠਸਠਿ ਮਜਨੁ ਨਾਈ ॥ Instead of bathing at the sixty-eight sacred shrines of pilgrimage, take your cleansing bath in the Name. ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥ When the dust of the feet of the Sat Sangat rises up into the eyes, all filthy evil-mindedness is removed. ||1||Pause||