Page 110 Pir- Majh Mahala 3- ਪੇਈਅੜੈ ਸੁਖਦਾਤਾ ਜਾਤਾ ॥ In this world of her parents' home, she may come to know the Giver of peace, ਹਉਮੈ ਮਾਰਿ ਗੁਰ ਸਬਦਿ ਪਛਾਤਾ ॥ if she subdues her ego, and recognizes the Word of the Guru's Shabad. ਸੇਜ ਸੁਹਾਵੀ ਸਦਾ ਪਿਰੁ ਰਾਵੇ ਸਚੁ ਸੀਗਾਰੁ ਬਣਾਵਣਿਆ ॥੫॥ Her bed is beautiful; she ravishes and enjoys her Husband Lord forever. She is adorned with the Decorations of Truth. ||5|| Page 207 Shiva- Gauri Mahala 5- ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥ Who can please You, except You Yourself? ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥ Gazing upon Your Beauteous Form, all are entranced. ||1||Pause|| ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ In the heavenly paradise, in the nether regions of the underworld, on the planet earth and throughout the galaxies, the One Lord is pervading everywhere. ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥ Everyone calls upon You with their palms pressed together, saying, 'Shiva, Shiva'. O Merciful Lord and Master, everyone cries out for Your Help. ||1|| ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥ Your Name, O Lord and Master, is the Purifier of sinners, the Giver of peace, immaculate, cooling and soothing. ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥ O Nanak, spiritual wisdom, meditation and glorious greatness come from dialogue and discourse with Your Saints. ||2||8||129|| Page 877 Countless- Ramkali Mahala 1- ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥ You have so many Names, Lord, I do not know their limit. There is no other equal to You. ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥ Do not speak out loud - remain in your mind. The Lord Himself knows, and He Himself acts. ||3|| Page 974 Dev- Ramkali Beni ji- ਦੇਵ ਸਥਾਨੈ ਕਿਆ ਨੀਸਾਣੀ ॥ What is the insignia of the Divine Lord's dwelling? ਤਹ ਬਾਜੇ ਸਬਦ ਅਨਾਹਦ ਬਾਣੀ ॥ The unstruck sound current of the Shabad vibrates there. ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥ There is no moon or sun, no air or water there. ਸਾਖੀ ਜਾਗੀ ਗੁਰਮੁਖਿ ਜਾਣੀ ॥੨॥ The Gurmukh becomes aware, and knows the Teachings. ||2|| Page 1020 Maula- Maru Mahala 5- ਮਉਲਾ ਖੇਲ ਕਰੇ ਸਭਿ ਆਪੇ ॥ The Lord Himself stages all this drama. ਇਕਿ ਕਢੇ ਇਕਿ ਲਹਰਿ ਵਿਆਪੇ ॥ Some, he lifts up, and some he throws into the waves. ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥ As He makes them dance, so do they dance. Everyone lives their lives according to their past actions. ||7|| Page 1082 Krishna- Maroo Mahala 5- ਮੋਹਨ ਮਾਧਵ ਕ੍ਰਿਸ੍ਨ ਮੁਰਾਰੇ ॥ The Enticer of Hearts, the Lord of wealth, Krishna, the Enemy of ego. ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥ The Lord of the Universe, the Dear Lord, the Destroyer of demons. ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥ The Life of the World, our eternal and ever-stable Lord and Master dwells within each and every heart, and is always with us. ||2|| Page 1083 Attributive & Primordial- Maroo Mahala 5- ਕਿਰਤਮ ਨਾਮ ਕਥੇ ਤੇਰੇ ਜਿਹਬਾ ॥ With my tongue I chant the Names given to You. ਸਤਿ ਨਾਮੁ ਤੇਰਾ ਪਰਾ ਪੂਰਬਲਾ ॥ Sat Naam is Your perfect, primal Name. Page 1083 Allah- Maroo Mahala 5- ਅਲਹ ਅਗਮ ਖੁਦਾਈ ਬੰਦੇ ॥ O slave of the inaccessible Lord God Allah, ਛੋਡਿ ਖਿਆਲ ਦੁਨੀਆ ਕੇ ਧੰਧੇ ॥ Forsake thoughts of worldly entanglements. ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥੧॥ Become the dust of the feet of the humble fakeers, and consider yourself a traveller on this journey. O saintly dervish, you shall be approved in the Court of the Lord. ||1||